ਜੇ ਰੁਸਿਆ ਯਾਰ ਹੀ ਮਨ ਜਾਵੇ,
ਫੇਰ ਰਬ ਨੂੰ ਮਨਾ ਕੇ ਕੀ ਲੈਣਾ,
ਜੇ ਯਾਰ ਨੇ ਸਾਨੂੰ ਤਕਨਾ ਨਹੀਂ,
ਰੂਪ ਸ਼ੀਸ਼ੇ ਨੂੰ ਵਿਖਾ ਕੇ ਕੀ ਲੇਣਾ,
ਜੇ ਹੋਸ਼ ਭੁਲਿਆਂ ਯਾਰ ਮਿਲੇ,
ਤਾ ਹੋਸ਼ ਵਿਚ ਆ ਕੇ ਕੀ ਲੈਣਾ,
ਜੇ ਯਾਰ ਨੇ ਸਾਨੂੰ ਨਕਾਰ ਦਿੱਤਾ,
ਫਿਰ ਅਸੀਂ ਵੀ ਜੀ ਕੇ ਕੀ ਲੈਣਾ,
ਜੇ ਯਾਰ ਨੇ ਹੀ ਦਿੱਲ ਤੋੜ ਦਿਤਾ,
ਦੁਖ ਹੋਰ ਨੂੰ ਸੁਨਾ ਕੇ ਕੀ ਲੈਣਾ,
ਲੋਕ ਰਬ ਦੇ ਆਸਰੇ ਜਿਉਂਦੇ ਨੇ,
ਅਸੀਂ ਯਾਰ ਦੇ ਆਸਰੇ ਜੀ ਲੈਣਾ,
ਇਕ ਹੰਝੂ ਭੀ ਜੇ ਗਿਰ ਜਾਵੇ,
ਅਸੀਂ ਅੰਮ੍ਰਿਤ ਸਮਝ ਕੇ ਪੀ ਲੈਣਾ,
ਜੇ ਯਾਰ ਹੀ ਹੋਵੇ ਰੱਬ ਵੱਰਗਾ,
ਫਿਰ ਹੋਰ ਕਿਸੇ ਕੋਲੋਂ ਕੀ ਲੈਣਾ
***ਅਵਤਾਰ ਰਾਇਤ***
ਨਵੀਂ ਦਿੱਲੀ-੧੫
No comments:
Post a Comment