ਜਾ ਵੇ ਸੱਜਨਾ ਤੇਰੀ ਖੈਰ ਹੋਵੇ,
ਤੇਨੂੰ ਮਿਲ ਜਾਏ ਮਹਕ ਮੋਹੱਬਤਾਂ ਦੀ,
ਸਾਡੇ ਹਿਸੇ ਵਿੱਚ ਗਮਾਂ ਦਾ ਜ਼ਹਰ ਹੋਵੇ
ਤੂੰ ਚੁਮਦਾ ਰਹੇ ਮੁਖ ਖੁਸ਼ੀਆਂ ਦੇ,
ਸਾਡੇ ਵੇਹੜੇ ਹੰਝੂਆਂ ਦੀ ਨਹਰ ਹੋਵੇ,
ਤੇਨੂੰ ਯਾਦ ਰਵੇ ਨਾ ਨਾਮ ਸਾਡਾ,
ਅਸੀਂ ਭੁਲੀਏ ਤਾ ਰੱਬ ਦਾ ਕਹਰ ਹੋਵੇ,
ਤੇਰੇ ਕਦਮਾਂ ਵਿੱਚ ਹੋਵੇ ਸਿਰ ਸਾਡਾ
ਸਾਡੇ ਸਿਰ ਮੱਥੇ ਤੇਰਾ ਪੈਰ ਹੋਵੇ
ਜਾ ਵੇ ਸਜਨਾਂ ਤੇਰੀ ਖੈਰ ਹੋਵੇ...!!!
No comments:
Post a Comment