***ਲੇਖਾਂ ਵਿਚ ਵਿਛੋੜੇ ਰੇਹ ਗਏ***
ਲੇਖਾਂ ਵਿਚ ਵਿਛੋੜੇ ਰੇਹ ਗਏ,
ਅਥਰੂ ਰੋ-ਰੋ ਥੋੜੇ ਰੇਹ ਗਏ,
ਇਕ ਨਾ ਮੱਨੀ ਓਹ ਨੇ ਮੇਰੀ
ਹੱਥ ਵੀ ਮੇਰੇ ਜੋੜੇ ਰੇਹ ਗਏ
ਜਾਂਦੀ ਵਾਰੀ ਛੱਡ ਗਿਆ ਮੈਨੂੱ
ਭਿੱਜੇ ਵਾਲ ਨਿਚੋੜੇ ਰੇਹ ਗਏ
ਅੱਜ ਵੀ ਨਾ ਓਹ ਮੁੜ ਕੇ ਆਏ
ਮੋਤਿਂਆਂ ਦੇ ਫੁਲ ਤੋੜੇ ਰੇਹ ਗਏ......
ਹੁਣ ਤੇ ਆ ਕੇ ਮਿਲ ਜਾ ਸੱਜਨਾ,
ਜ਼ਿੰਦਗੀ ਦੇ ਦਿਨ ਥੋੜੇ ਰੇਹ ਗਏ
ਅਵਤਾਰ ਰਾਇਤ
No comments:
Post a Comment